26-09-02000
19-08-2022
भगत हरी राम आहूजा
31-05-2009
President
Ram Narayan Rama Ji
ਲੁਧਿਆਣਾ 30 ਜੂਨ (ਸੀ ਐਨ ਆਈ) ਗੁਰਦੁਆਰਾ ਸੰਤ ਆਸ਼ਰਮ, ਪੁਰਾਣਾ ਬਾਜ਼ਾਰ (ਸੰਯੋਜਕ ਧਰਮਸ਼ਾਲਾ) ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਦਾ ਭਾਵਪੂਰਕ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਮੁੱਖ ਸੇਵਾਦਾਰ ਭਾਈ ਰਾਮ ਨਾਰਾਇਣ ਸਿੰਘ ਜੀ ਨੇ ਆਯੁਸ਼ਮਾਨ ਸੰਗਠਨ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਘਰ ਦੀ ਸੇਵਾ ਸੰਗਤ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਹੱਥੀਂ ਕਰਨੀ ਚਾਹੀਦੀ ਹੈ। ਜਦੋਂ ਵੀ ਲੰਗਰ ਦੀ ਸੇਵਾ ਲੱਗੇ, ਸੰਗਤ ਨੂੰ ਆਪ ਲੰਗਰ ਤਿਆਰ ਕਰਨ ਅਤੇ ਨਿਤ ਅਰਦਾਸ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਦਿੱਤੀ।
ਉਪਰੰਤ ਭਾਈ ਹਰਭਜਨ ਸਿੰਘ ਜੀ ਵੱਲੋਂ ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ ਗਈ ਅਤੇ ਸਮੂਹ ਸੰਗਤ ਦੀ ਚੰਗੀ ਸਿਹਤ ਤੇ ਸਭ ਪਰਿਵਾਰਾਂ ਦੀ ਖੁਸ਼ਹਾਲੀ ਲਈ ਵਾਹਿਗੁਰੂ ਅੱਗੇ ਬੇਨਤੀ ਕੀਤੀ ਗਈ।
ਧਾਰਮਿਕ ਸਮਾਗਮ ਤੋਂ ਬਾਅਦ ਮਿਸੀ ਰੋਟੀ, ਅਚਾਰ, ਪਿਆਜ਼ ਅਤੇ ਲੱਸੀ ਦੇ ਨਾਲ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਪਾਵਨ ਅਵਸਰ ‘ਤੇ ਇਲਾਕਾ ਵਾਸੀਆਂ ਵੱਲੋਂ ਪਰੁਥੀ ਪਰਿਵਾਰ, ਆਹੂਜਾ ਪਰਿਵਾਰ, ਗੁੰਬਰ ਪਰਿਵਾਰ, ਜੈਨ ਪਰਿਵਾਰ, ਸਹਿਗਲ ਪਰਿਵਾਰ, ਛਾਬੜਾ ਪਰਿਵਾਰ, ਪਾਂਡੇ ਪਰਿਵਾਰ, ਭਾਟੀਆ ਪਰਿਵਾਰ, ਖੁੱਲਰ ਪਰਿਵਾਰ, ਮਲਹੋਤਰਾ ਪਰਿਵਾਰ, ਰਾਜਪਾਲ ਪਰਿਵਾਰ ਬੀਬੀ ਪੁਸ਼ਪਿੰਦਰ ਕੌਰ ਪਰਿਵਾਰ ਅਤੇ ਸਰਦਾਰ ਦਿਲੀਪ ਸਿੰਘ ਪਰਿਵਾਰ ਸਮੇਤ ਬਹੁਤ ਸਾਰੇ ਸ਼ਰਧਾਲੂ ਹਾਜ਼ਰ ਰਹੇ।